ਬਟਾਲਾ ਪੁਲਿਸ ਵਲੋਂ ਅੰਨ੍ਹੇ ਕਤਲ ਦੀ ਗੁਥੀ ਸੁਲਝਣ ਦਾ ਕੀਤਾ ਦਾਅਵਾ ਦੋ ਨੌਜ਼ਵਾਨ ਗ੍ਰਿਫਤਾਰ 

ਬਟਾਲਾ ਪੁਲਿਸ ਵਲੋਂ ਅੰਨ੍ਹੇ ਕਤਲ ਦੀ ਗੁਥੀ ਸੁਲਝਣ ਦਾ ਕੀਤਾ ਦਾਅਵਾ ਦੋ ਨੌਜ਼ਵਾਨ ਗ੍ਰਿਫਤਾਰ

ਬਟਾਲਾ:30 ਮਾਰਚ ,(ਬਲਦੇਵ ਸਿੰਘ ਖਾਲਸਾ)ਬਟਾਲਾ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਕਤਲ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ,ਪੁਲਿਸ ਦਾ ਦਾਅਵਾ ਹੈ ਕਿ ਬੀਤੇ ਇਕ ਮਹੀਨੇ ਪਹਿਲਾਂ ਇਕ ਨੌਜਵਾਨ ਦੀ ਸ਼ਕੀ ਹਾਲਾਤ ਚ ਲਾਸ਼ ਮਿਲੀ ਸੀ ਅਤੇ ਉਦੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰ ਜਾਂਚ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਜਾਂਚ ਚ ਸਾਮਣੇ ਆਇਆ ਕਿ ਮ੍ਰਿਤਕ ਨੌਜਵਾਨ ਦੀ ਕੁਝ ਆਪਣੇ ਦੋਸਤਾਂ ਨਾਲ ਕੋਈ ਆਪਸੀ ਰੰਜਿਸ਼ ਸੀ ਜਿਸ ਨੂੰ ਲੈਕੇ ਤਿਨ ਨੌਜਵਾਨਾਂ ਨੇ ਰਲ ਕੇ ਉਕਤ ਨੌਜਵਾਨ ਦਾ ਕਤਲ ਕੀਤਾ |

ਪੁਲਿਸ ਜਿਲਾ ਬਟਾਲਾ ਦੀ ਡੀ, ਐਸ,ਪੀ ਸਿਟੀ ਪਰਵਿੰਦਰ ਕੌਰ ਨੇ ਦੱਸਿਆ ਕਿ ਬਟਾਲਾ ਦੇ ਭੰਡਾਰੀ ਮੋਹੱਲੇ ਦਾ ਰਹਿਣ ਵਾਲੇ ਇਕ ਨੌਜਵਾਨ ਦੀ 2 ਫਰਵਰੀ ਨੂੰ ਸ਼ਕੀ ਹਾਲਾਤ ਚ ਲਾਸ਼ ਮਿਲੀ ਸੀ ਜਿਸ ਤੇ ਉਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਸੀ ਅਤੇ ਇਸ ਮਾਮਲੇ ਚ ਜਾਂਚ ਵੀ ਕੀਤੀ ਜਾ ਰਹੀ ਸੀ । ਜਾਂਚ ਚ ਸੱਚ ਇਹ ਸਾਮਣੇ ਆਇਆ ਕਿ ਇਹ ਕਤਲ ਦਾ ਮਾਮਲਾ ਹੈ ।ਕਤਲ ਕਰਨ ਵਾਲੇ ਮ੍ਰਿਤਕ ਨੌਜਵਾਨ ਪਾਰਸ ਦੇ ਦੋਸਤ ਸਨ | ਡੀ,ਐਸ,ਪੀ ਪਰਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਚ ਦੋਸ਼ੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਇੱਕ ਫਰਾਰ ਹੈ ਅਤੇ ਉਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ | ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਕਤਲ ਪਿੱਛੇ ਵਜਹ ਕੋਈ ਆਪਸੀ ਰੰਜਿਸ਼ ਸੀ। ਗ੍ਰਿਫਤਾਰ ਨੌਜਵਾਨਾਂ ਵਲੋਂ ਉਸ ਰੰਜਿਸ਼ ਦੇ ਚਲਦੇ ਨੌਜਵਾਨ ਪਾਰਸ ਨੂੰ ਇਕੱਲੇ ਦੇਖਦੇ ਹੋਏ ਲੜਾਈ ਦੌਰਾਨ ਇੱਟ ਨਾਲ ਹਮਲਾ ਕੀਤਾ ਅਤੇ ਇੱਟ ਸਿਰ ਚ ਲੱਗਣ ਨਾਲ ਪਾਰਸ ਦੀ ਮੌਕੇ ਤੇ ਮੌਤ ਹੋ ਗਈ |

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!