ਗੁਰਦਾਸਪੁਰ ਵਿੱਚ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੀਤੀ ਆਤਮਹੱਤਿਆ, ਲਿਖਿਆ ਸੁਸਾਈਡ ਨੋਟ

ਗੁਰਦਾਸਪੁਰ ਵਿੱਚ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੀਤੀ ਆਤਮਹੱਤਿਆ, ਲਿਖਿਆ ਸੁਸਾਈਡ ਨੋਟ

ਗੁਰਦਾਸਪੁਰ:(ਬਲਦੇਵ ਸਿੰਘ ਖਾਲਸਾ) ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਿੱਚ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ 32 ਸਾਲ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸਨੂੰ ਇਲਾਜ ਲਈ ਪਰਿਵਾਰ ਨੇ ਗੁਰਦਾਸਪੁਰ ਦੇ ਇਕ ਨਿਜੀ ਹਸਪਤਾਲ ਵਿੱਚ ਪਹੁੰਚਾਇਆ ਜਿਥੇ ਉਸਦੀ ਜੇਰੇ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਆਰੋਪ ਲਗਾਇਆ ਹੈ ਕਿ ਉਸਦੀ ਪਤਨੀ ਗੋਮਤੀ ਜੋ ਕਿ ਇਕ ਸਰਕਾਰੀ ਅਧਿਆਪਕ ਹੈ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਆਪਣੇ ਤਬਾਦਲੇ ਨੂੰ ਲੈ ਕੇ ਵੀ ਆਪਣੇ ਪਤੀ ਨਾਲ ਰੋਜ ਲੜਦੀ ਸੀ ਜਿਸ ਕਾਰਨ ਪ੍ਰੇਸ਼ਾਨ ਹੋ ਕੇ ਉਸਨੇ ਆਤਮਹੱਤਿਆ ਕਰ ਲਈ ਪਰਿਵਾਰ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਮ੍ਰਿਤਕ ਨੌਜਵਾਨ ਨੇ ਆਪਣੀ ਪਤਨੀ ਨੂੰ ਮੌਤ ਦਾ ਜਿੰਮੇਵਾਰ ਦੱਸਿਆ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਸਹਿਕਾਰੀ ਬੈਂਕ ਵਿਚ ਨੌਕਰੀ ਕਰਦਾ ਸੀ ਅਤੇ ਉਸਦੀ ਪਤਨੀ ਗੋਮਤੀ ਵੀ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ ਅਤੇ ਇਹ ਉਸਦੇ ਬੇਟੇ ਨਾਲ ਰੋਜ਼ਾਨਾ ਲੜਾਈ ਝਗੜਾ ਕਰਦੀ ਸੀ ਜਿਸਨੂੰ ਕਈ ਵਾਰ ਬੈਠ ਕੇ ਸਮਝਾਇਆ ਗਿਆ ਸੀ ਪਰ ਇਸ ਰੋਜ ਉਸਦੀ ਨੌਕਰੀ ਨੂੰ ਲੈਕੇ ਤਾਹਨੇ ਮੇਹਣੇ ਮਾਰਦੀ ਸੀ ਅਤੇ ਉਸ ਨਾਲ ਮਾਰ ਕੁਟਾਈ ਵੀ ਕਰਦੀ ਸੀ ਹੁਣ ਵੀ ਆਪਣੇ ਤਬਾਦਲੇ ਨੂੰ ਲੈਕੇ ਉਹਨਾਂ ਦੇ ਬੇਟੇ ਨਾਲ ਲੜਾਈ ਝਗੜਾ ਕਰ ਰਹੀ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹਨਾਂ ਦੇ ਬੇਟੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਉਸਨੇ ਆਤਮਹੱਤਿਆ ਕਰ ਲਈ ਉਹਨਾਂ ਨੇ ਦਸਿਆ ਕਿ ਉਹਨਾਂ ਦੇ ਬੇਟੇ ਦੀ ਮੌਤ ਦੀ ਜਿੰਮੇਵਾਰ ਉਹਨਾਂ ਦੀ ਨੂੰਹ  ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਇਸ ਮਾਮਲੇ ਵਿੱਚ ਮ੍ਰਿਤਕ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕ ਦੀ ਪਤਨੀ ਗੋਮਤੀ ਉਸਦੇ ਪਿਤਾ ਅਤੇ ਭਰਾ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!