ਪਿੰਡ ਕਾਹਲਵਾਂ ਵਲੋਂ ਸਲਾਨਾ ਲੰਗਰ ਦਾ ਆਗਾਜ ਸਰਬਤ ਦੇ ਭਲੇ ਦੀ ਅਰਦਾਸ ਨਾਲ 

ਪਿੰਡ ਕਾਹਲਵਾਂ ਵਲੋਂ ਸਲਾਨਾ ਲੰਗਰ ਦਾ ਆਗਾਜ ਸਰਬਤ ਦੇ ਭਲੇ ਦੀ ਅਰਦਾਸ ਨਾਲ

ਪਿਛਲੇ 27 ਸਾਲਾਂ ਤੋਂ ਸੰਗਤ ਕਰ ਰਹੀ ਹੈ ਲੰਗਰ ਸੇਵਾ -ਸਰਪੰਚ ਭਿੰਦਾ ਕਾਹਲੋਂ

ਕਰਤਾਰਪੁਰ 30 ਮਾਰਚ (ਜਨਕ ਰਾਜ ਗਿੱਲ) ਹੌਲਾ ਮੁਹੱਲਾ ਅਤੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾਣ ਵਾਲੇ ਸ਼ਰਧਾਲੂਆਂ ਅਤੇ ਕਿਸਾਨ ਹਿਮਾਇਤੀਆਂ ਲਈ ਪਿੰਡ ਕਾਹਲਵਾਂ ਦੀ ਸੰਗਤਾਂ ਵਲੋਂ 24 ਘੰਟੇ ਚਲਣ ਵਾਲੇ ਲੰਗਰ ਦਾ ਇੰਤਜਾਮ ਕਰਦੇ ਹੋਏ ਆਪਣਾ ਫਰਜ ਨਿਭਾਇਆ ਹੈ ਇੱਕ ਹਫਤਾ ਚਲਣ ਵਾਲੇ ਸਲਾਨਾ ਲੰਗਰ ਦਾ ਰਸਮੀ ਆਗਾਜ ਪਿੰਡ ਪੰਚਾਇਤ ਅਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਕਾਹਲੋਂ ਅਤੇ ਲੰਗਰ ਸੇਵਾ ਕਰਨ ਵਾਲੇ ਸੇਵਾਦਾਰਾਂ ਵਲੋਂ ਅਕਾਲ ਪੁਰਖ ਸਨਮੁਖ ਸਰਬਤ ਦੇ ਭਲੇ ਅਤੇ ਕਿਸਾਨੀ ਸੰਘਰਸ਼ ਦੀ ਚੜਦੀਕਲਾ ਦੀ ਅਰਦਾਸ ਨਾਲ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਕਾਹਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਕਾਹਲਵਾਂ ਲੰਗਰ ਦੀ ਸੇਵਾ ਅੱਜ ਤੋਂ 27 ਸਾਲ ਪਹਿਲਾਂ ਮਾਤਾ ਦਰਸ਼ਨ ਕੌਰ ਬੀਬੀ ਗਿਆਨ ਕੌਰ ਅਤੇ ਬੀਬੀ ਨਿਰਮਲ ਕੌਰ ਵਲੋਂ ਮਹਿਲਾ ਸੇਵਾਦਾਰਾਂ ਨੂੰ ਨਾਲ ਲੈਂਦੇ ਹੋਏ ਆਰੰਭ ਕੀਤੀ ਸੀ ਅਤੇ ਪਿੰਡ ਦੀਆਂ ਸੰਗਤਾ ਵਲੋਂ ਗੁਰ ਘਰ ਨੂੰ ਜਾਣ ਵਾਲੀ ਸੰਗਤਾਂ ਲਈ ਪੂਰਾ ਇਕ ਹਫਤਾ ਵੱਖ ਵੱਖ ਪਕਵਾਨ ਤਿਆਰ ਕਰਦੇ ਹੋਏ ਦਿਨ ਰਾਤ ਸੇਵਾ ਕੀਤੀ ਜਾਂਦੀ ਹੈ ਅਤੇ ਪਾਵਨ ਆਖੰਡ ਪਾਠਾਂ ਦੀ ਲੜੀਆਂ ਵੀ ਅਰੰਭੀਆਂ ਜਾਂਦੀਆਂ ਹਨ ਤੇ ਸੰਗਤਾ ਸਰਬਤ ਭਲੇ ਦੀ ਅਰਦਾਸ ਕਰਦੇ ਹੋਏ ਪਾਠਾ ਦੇ ਭੋਗ ਪਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਦੇ ਹਨ । ਇਸ ਮੌਕੇ ਤੇ ਸਰਪੰਚ ਭਿੰਦਾ ਨੇ ਖੁਸ਼ੀ ਦਾ ਪ੍ਰਗਟਾਵਾ ਵਿਅਕੱਤ ਕਰਦਿਆਂ ਇਹ ਵੀ ਦੱਸਿਆ ਕਿ ਜਿੱਥੇ ਪਿੰਡ ਦੇ ਬਜੁਰਗ ਅਤੇ ਮਹਿਲਾਵਾਂ ਹਮੇਸ਼ਾ ਲੰਗਰ ਸੇਵਾ ਚ ਮੁਹਰੀ ਰਹਿੰਦੇ ਹਨ ਉਥੇ ਯੂਥ ਵਰਗ ਚ ਵੀ ਭਾਰੀ ਉਤਸ਼ਾਹ ਅਤੇ ਸੇਵਾ ਭਾਵਨਾ ਦੀ ਲਗਨ ਹੁੰਦੀ ਹੈ ਸਲਾਨਾ ਲੰਗਰ ਦੀ ਸੇਵਾ ਚ ਪ੍ਰਵਾਸੀ ਭਾਰਤੀ ਗੁਰਦੀਪ ਸਿੰਘ ਕਾਹਲੋਂ ਸਾਬਕਾ ਸਰਪੰਚ ਤਰਸੇਮ ਸਿੰਘ ਕਾਹਲੋਂ ਰਾਜਵਿੰਦਰ ਸਿੰਘ ਨਗਿੰਦਰ ਸਿੰਘ ਸ਼ਿਗਾਰਾ ਸਿੰਘ ਅਤੇ ਹਰਜਿੰਦਰ ਸਿੰਘ ਵਲੋਂ ਵਿਧੇਸ਼ ਯੋਗਦਾਨ ਵੀ ਦਿੱਤਾ ਜਾਂਦਾ ਹੈ ਤਾਂ ਜੋ ਲੰਗਰ ਦੀ ਰਸਦ ਚ ਹਮੇਸ਼ਾ ਵਾਧਾ ਹੀ ਰਹੇ ।ਮੌਕੇ ਤੇ ਦਵਿੰਦਰ ਸਿੰਘ ਕੁਲਵਿੰਦਰ ਸਿੰਘ ਚਰਨ ਸਿੰਘ ਹਰਨੇਕ ਸਿੰਘ ,ਸੋਨੂੰ ਘੁੱਗ ਤੀਰਥ ਸਿੰਘ ਅਤੇ ਦਰਜਨਾਂ ਨੌਜਵਾਨਾਂ ਵਲੋਂ ਆਪੋ ਆਪਣੀ ਸੇਵਾ ਨਿਭਾਈ ਗਈ

ਫੋਟੋ ਕੈਪਸ਼ਨ ਸਰਬਤ ਭਲੇ ਦੀ ਅਰਦਾਸ ਕਰਦੇ ਹੋਏ ਪਿੰਡ ਪਤਵੰਤਿਆਂ ਨਾਲ ਗੁਰੂ ਚਰਨਾਂ ਚ ਬੈਠੇ ਸਰਪੰਚ ਭੁਪਿੰਦਰ ਸਿੰਘ ਭਿੰਦਾ

ਲੰਗਰ ਸੇਵਾ ਕਰਦੇ ਹੋਏ ਪਤਵੰਤੇ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!