ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਅਪਰੇਸ਼ਨ ਵਿੱਚ ਪਿੰਡ ਜੇਠੂਵਾਲ ਤੋਂ 2500 ਲੀਟਰ ਨਜਾਇਜ ਸ਼ਰਾਬ 300 ਲਿਟਰ ਅਲਕੋਹਲ 400 ਕਿਲੋ ਲਾਹਣ 02 ਚਾਲੂ ਭੱਠੀਆਂ ਬਰਾਮਦ।

Featured Video Play Icon

ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਅਪਰੇਸ਼ਨ ਵਿੱਚ ਪਿੰਡ ਜੇਠੂਵਾਲ ਤੋਂ 2500 ਲੀਟਰ ਨਜਾਇਜ ਸ਼ਰਾਬ 300 ਲਿਟਰ ਅਲਕੋਹਲ 400 ਕਿਲੋ ਲਾਹਣ 02 ਚਾਲੂ ਭੱਠੀਆਂ ਬਰਾਮਦ।

ਅੰਮ੍ਰਿਤਸਰ 03 ਅਪ੍ਰੈਲ (ਰਾਜਾ ਕੋਟਲੀ) ਸ਼੍ਰੀ ਧਰੁਵ ਦਹੀਆ ਆਈ ਪੀ ਐਸ, ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁੰਹਿਮ ਚਲਾਈ ਗਈ ਸੌਦਾਗਰਾਂ ਤੇ ਸਕੰਜਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜਿਸ ਤਹਿਤ ਸੀ੍ ਧਰੁਵ ਦਹੀਆ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਵੱਲੋ ਵਿਸ਼ੇਸ਼ ਟੀਮਾਂ ਤਿਆਰ ਕਰਕੇ ਵੱਡੇ ਪੱਧਰ ਤੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ ਜੋ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆਂ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਤਹਿਤ ਲੱਖੂਵਾਲ, ਖਿਆਲਾ ਕਲਾਂ, ਛਾਪਾ ਰਾਮ ਸਿੰਘ, ਕੋਟਲੀ ਸੱਕਾਂ,ਜੱਸੋਨੰਗਲ ਅਤੇ ਚੱਕ ਮਿਸ਼ਰੀ ਖਾਂ, ਵਿੱਚ ਸਰਚ ਅਪਰੇਸ਼ਨ ਕੀਤੇ ਗਏ ਜਿਨ੍ਹਾਂ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ,ਲਾਹਣ ਤੇ ਭੱਠੀਆਂ ਬਰਾਮਦ ਕੀਤੀਆਂ ਗਈਆਂ ਸਨ

ਜੋ ਇਸ ਲੜੀ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਜੇਠੂਵਾਲ ਵਿਖੇ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਸਰਚ ਅਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਤੇ ਮੁਖ਼ਬਰ ਦੀ ਦੱਸੀ ਗਈ ਜਗਾ ਦੀ ਰੇਕੀ ਕੀਤੀ ਗਈ ਅਤੇ ਸ਼ੱਕੀ ਘਰ ਨੂੰ ਆਈਡੈਂਟੀਫਾਈ ਕੀਤਾ ਗਿਆ ‌। ਜਿਸ ਤੋਂ ਬਾਅਦ ਮਿਤੀ 03/ 04/ 2021 ਨੂੰ ਇਸ ਟੀਮ ਵੱਲੋਂ ਪਿੰਡ ਜੇਠੂਵਾਲ ਵਿਖੇ ਸਰਚ ਅਪ੍ਰੇਸ਼ਨ ਚਲਾਇਆ ਗਿਆ। ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਜੇਠੂਵਾਲ ਵਿਖੇ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਜੋ ਇਸ ਅਪਰੇਸ਼ਨ ਦੌਰਾਨ ਇੱਕ ਵੱਡੇ ਨਾਜਾਇਜ਼ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆਂ ਮੌਕੇ ਤੋਂ ਤਰਸੇਮ ਸਿੰਘ, ਕੁਲਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਜੇਠੂਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਮੌਕੇ ਤੇ 2500 ਲੀਟਰ ਨਜਾਇਜ ਸ਼ਰਾਬ 300 ਲਿਟਰ ਅਲਕੋਹਲ 400 ਲਿਟਰ ਲਾਹਣ 02 ਚਾਲੂ ਭੱਠੀਆਂ ਬਰਾਮਦ ਹੋਈਆਂ।

ਸਰਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀਆਂ ਦੁਆਰਾ ਵੱਡੇ ਪੱਧਰ ਤੇ ਨਾਜਾਇਜ਼ ਸ਼ਰਾਬ ਕੱਢਣ ਲਈ ਭੱਠੀਆਂ ਲਗਾਈਆਂ ਹੋਈਆਂ ਸਨ। ਇੱਕ ਮਿੰਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ ਇਸ ਆਪ੍ਰੇਸ਼ਨ ਵਿਚ ਸ਼੍ਰੀ ਸੁਖਰਾਜ ਸਿੰਘ ਡੀ, ਐਸ,ਪੀ ਸਪੈਸ਼ਲ ਬਰਾਂਚ ਸ੍ਰੀ ਬਲਦੇਵ ਸਿੰਘ ਡੀ,ਐਸ,ਪੀ ਹੈਡਕੁਆਟਰ ਸਖਜੀਤ ਸਿੰਘ ਈ,ਟੀ,ਓ ਸਰਦਾਰ ਅਵਤਾਰ ਸਿੰਘ ਇੰਸਪੈਕਟਰ ਐਕਸਾਈਜ਼,ਐਸ,ਆਈ, ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਕੰਬੋਅ ਤੋਂ ਇਲਾਵਾ ਸਪੈਸ਼ਲ ਬਰਾਂਚ ਦੇ ਸਟਾਫ ਨੇ ਹਿੱਸਾ ਲਿਆ ।

ਸੀ ਧਰੁਵ ਦਹੀਆ ਐਸ,ਐਸ,ਪੀ ਅੰਮ੍ਰਿਤਸਰ ਦਿਹਾਤੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਦਾ ਸ਼ਰਾਬ ਸਪਲਾਈ ਨੈਟਵਰਕ ਨੇੜੇ ਲੱਗਦੇ ਹੱਲਕਿਆਂ ਵਿੱਚ ਫੈਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰੈਡ ਰੋਜ਼ ਅਪਰੇਸ਼ਨ ਤਹਿ ਇਹ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 7 ਵਾਂ ਅਪਰੇਸ਼ਨ ਹੈ ਜੋਂ ਇਹ ਅਪਰੇਸ਼ਨ ਬੇਹੱਦ ਕਾਮਯਾਬ ਰਹੇ ਹਨ ਉਨ੍ਹਾਂ ਅੱਗੇ ਦੱਸਿਆ ਕਿ ਇਹਨਾਂ ਦੀ ਨਜਾਇਜ਼ ਸ਼ਰਾਬ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਟੀ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਪਟੀ ਨੂੰ ਵੀ ਜਲਦੀ ਹੀ ਫ੍ਰੀਜ ਕਰਵਾ ਦਿੱਤਾ ਜਾਵੇਗਾ ।ਜੋ ਇਹਨਾਂ ਦੇ ਗਾਹਕਾਂ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ।ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!