ਪੁਲਿਸ ਚੌਕੀ ਜੈਂਤੀਪੁਰ ਨਵ ਨਿਯੁਕਤ ਇੰਚਾਰਜ ਜਤਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ

ਪੁਲਿਸ ਚੌਕੀ ਜੈਂਤੀਪੁਰ ਨਵ ਨਿਯੁਕਤ ਇੰਚਾਰਜ ਜਤਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ

ਜੈਂਤੀਪੁਰ:(ਰਾਜਾ ਕੋਟਲੀ) ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਜੈਂਤੀਪੁਰ ਨਵ ਨਿਯੁਕਤ ਇੰਚਾਰਜ ਜਤਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੌਕੀ ਜੈਂਤੀਪੁਰ ਦੇ ਹਦੂਦ ਅੰਦਰ ਕਿਸੇ ਵੀ ਸ਼ਰਾਰਤੀ ਅਨਸ਼ਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।ਇਸ ਮੌਕੇ ਮਾਰਕੀਟ ਕਮੇਟੀ ਮਜੀਠਾ ਦੇ ਵਾਈਸ ਚੇਅਰਮੈਨ ਸ੍ਰ ਗੁਰਮੁੱਖ ਸਿੰਘ ਕਾਦਰਾਂਬਾਦ ਵੱਲੋਂ ਨਵ ਨਿਯੁਕਤ ਚੌਕੀ ਇੰਚਾਰਜ ਜਤਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆ ਦੇ ਸੌਦਾਗਰਾਂ ਖਿਲਾਫ਼ ਵਿੱਢੀ ਮੁਹਿੰਮ ਦੀ ਸ਼ਲਾਘਾ ਕੀਤੀ।ਇਸ ਮੌਕੇ ਏ.ਐਸ.ਆਈ ,ਬਲਦੇਵ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਬਲਜੀਤ ਸਿੰਘ, ਦਲਬੀਰ ਸਿੰਘ ,(ਸਾਰੇ ਪੁਲਿਸ ਮੁਲਾਜ਼ਮ ) ਸੀਨੀਅਰ ਕਾਂਗਰਸੀ ਆਗੂ ਜੋਨਦੀਪ ਸਿੰਘ ਕੋਟਲੀ ਢੌਲੇ ਸਾਹ, ਸਰਪੰਚ ਜਮੇਲ ਸਿੰਘ ਕਾਦਰਾਂਬਾਦ, ਸਰਪੰਚ ਕੁਲਵੰਤ ਸਿੰਘ ਕੋਟਲੀ ਮੱਲੀਆ, ਫੋਜੀ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

ਨਵ ਨਿਯੁਕਤ ਚੌਕੀ ਇੰਚਾਰਜ ਜਤਿੰਦਰ ਸਿੰਘ ਨੂੰ ਵਾਈਸ ਚੇਅਰਮੈਨ ਕਾਦਰਾਂਬਾਦ ਨੇ ਕੀਤਾ ਸਨਮਾਨਿਤ

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!