ਬਾਬਾ ਸਾਹਿਬ ਅੰਬੇਡਕਰ ਜੀ ਸਾਰੇ ਵਰਗਾਂ ਲਈ ਪ੍ਰੇਰਨਾਸ੍ਰੋਤ ਹਨ। ਮਨਜੀਤ ਖਾਸਾ

ਬਾਬਾ ਸਾਹਿਬ ਅੰਬੇਡਕਰ ਜੀ ਸਾਰੇ ਵਰਗਾਂ ਲਈ ਪ੍ਰੇਰਨਾਸ੍ਰੋਤ ਹਨ। ਮਨਜੀਤ ਖਾਸਾ।

ਅੰਮ੍ਰਿਤਸਰ : (ਰਾਜਾ ਕੋਟਲੀ) ਭਾਰਤ ਰਤਨ ਬਾਬਾ ਸਾਹਿਬ ਬੀ.ਆਰ ਅੰਬੇਦਕਰ ਜੀ ਦਾ 130 ਵਾਂ ਜਨਮ ਦਿਨ ਪ੍ਰਬਨੂਰ ਹੈਲਥ ਕਲੱਬ ਖਾਸਾ ਵਿਖੇ ਰਾਖੇ ਧੀਆਂ ਦੇ ਸੰਸਥਾ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਖਾਸਾ ਦੀ ਪ੍ਰਧਾਨਗੀ ਵਿੱਚ ਬਾਬਾ ਸਾਹਿਬ ਸ੍ਰੀ ਬੀ.ਆਰ.ਅੰਬੇਦਕਰ ਜੀ ਦੇ ਸਰੂਪ ਨੂੰ ਫੁੱਲ ਮਾਲਾ ਪਾ ਕੇ ਬੜੀ ਸਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮਨਜੀਤ ਸਿੰਘ ਖਾਸਾ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰਾਂ ਬਾਬਾ ਸਾਹਿਬ ਨੇ ਉਸ ਸਮੇਂ ਜਦੋਂ ਦਲਿਤ ਸਮਾਜ ਨੂੰ ਪਾਣੀ ਪੀਣ ਦਾ ਹਕ ਤੱਕ ਨਹੀਂ ਸੀ , ਕਿਉਕਿ ਛੂਆ-ਛੂਤ ਬਹੁਤ ਜਿਆਦਾ ਫੈਲੀ ਹੋਈ ਸੀ , ਪਰ ਬਾਬਾ ਸਾਹਿਬ ਨੇ ਇਹਨਾਂ ਔਕੜਾਂ ਨੂੰ ਝੱਲਦੇ ਹੋਏ ਅਥਾਹ ਦੀ ਗਰੀਬੀ ਵਿੱਚ ਉੱਚ ਕੋਟੀ ਦੀ ਵਿਦਿਆ ਹਾਸਿਲ ਕਰਕੇ ਅਤੇ ਆਜਾਦ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਮਜਬੂਤ ਅਤੇ ਸੰਪੂਰਨ ਸੰਵਿਧਾਨ ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਗਿਆ ਕਿ ਬੱਚਿਆਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਉੱਚ ਕੋਟੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਵਰਗ ਅਤੇ ਦੇਸ ਦੇ ਵਿਕਾਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਮਿਸਨ ਅਤੇ ਫਲਸਫੇ ਨੂੰ ਅੱਗੇ ਵਧਾਉਣ ਸੰਬੰਧੀ ਵਿਚਾਰ ਦਿੱਤੇ ਗਏ ਅਤੇ ਇਸ ਵਾਰ ਬਾਬਾ ਸਾਹਿਬ ਦੇ ਜਨਮ ਦਿਵਸ ਦੇ ਮੌਕੇ ‘ਤੇ ਲਾਏ ਗਏ ਫਲੈਕਸ ਬੋਰਡਾਂ ਨੂੰ ਵਧੀਆ ਅਤੇ ਨਿਵੇਕਲਾ ਉਪਰਾਲਾ ਦੱਸਿਆ ਗਿਆ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਸਾਰੇ ਵਰਗਾਂ ਲਈ ਪ੍ਰੇਰਨਾਸ੍ਰੋਤ ਹਨ ਅਤੇ ਸਾਨੂੰ ਸਭ ਨੂੰ ਉਹਨਾਂ ਦੇ ਉੱਚੇ ਅਤੇ ਸੁੱਚੇ ਜੀਵਨ ਤੋਂ ਸਿੱਖਿਆ ਅਤੇ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!