ਫਾਇਰ-ਬ੍ਰਿਗੇਡ ਵਲੋ ਬੱਸ ਸਟੈਂਡ ਵਿਖੇ ਅੱਗ ਤੋ ਸੁਰੱਖਿਆ ਜਾਗਰੂਰਤਾ ਤੇ ਡੈਮੋ ਡਰਿਲ

ਫਾਇਰ-ਬ੍ਰਿਗੇਡ ਵਲੋ ਬੱਸ ਸਟੈਂਡ ਵਿਖੇ ਅੱਗ ਤੋ ਸੁਰੱਖਿਆ ਜਾਗਰੂਰਤਾ ਤੇ ਡੈਮੋ ਡਰਿੱਲ ।

ਬਟਾਲਾ, 18 ਅਪ੍ਰੈਲ (ਕਿਰਪਾਲ ਸਿੰਘ ਛਿੱਤ ) ਫਾਇਰ ਬ੍ਰਿਗੇਡ ਵਲੋਂ 77ਵਾਂ “ਰਾਸ਼ਟਰੀ ਅੱਗ ਤੋਂ ਸੁਰੱਖਿਆ ਸਪਤਾਹ” ਤਹਿਤ ਪੰਜਵੇਂ ਦਿਨ ਸਥਾਨਿਕ ਬੱਸ ਸਟੈਂਡ ਵਿਖੇ ਡਰਾਈਵਰਾਂ, ਕੰਡੈਕਟਰਾਂ, ਦੁਕਾਨਦਾਰਾਂ ਤੇ ਯਾਤਰੂਆਂ ਨੂੰ ਅੱਗ ਤੋ ਸੁਰੱਖਿਆ ਸਬੰਧੀ ਜਾਗਰੂਕ ਕੀਤਾ।

ਇਸ ਮੌਕੇ ਫਾਇਰ ਅਫ਼ਸਰ ਉਂਕਾਰ ਸਿੰਘ ਨੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਤੇ ਵਰਤਣ ਦੇ ਗੁਰ ਸਿਖਾਏ । ਜਿਸ ਵਿਚ ਸਭ ਤੋਂ ਪਹਿਲਾਂ ਸਿਲੈਂਡਰ ਦੀ ਪਿੰਨ ਖਿੱਚ ਕੇ, ਨੋਜਲ ਦਾ ਅੱਗ ਤੇ ਨਿਸ਼ਾਨਾਂ ਬਣਾ ਕੇ, ਹੈਂਡਲ ਨੂੰ ਦਬਾ ਕੇ, ਨੋਜ਼ਲ ਨੂੰ ਸੱਜੇ ਤੋ ਖੱਬੇ ਕਰਦੇ ਹੋਏ ਅੱਗ ਨੂੰ ਕਾਬੂ ਕੀਤਾ ਜਾ ਸਕਦਾ ਹੈ । ਇਥੇ ਇਹ ਯਾਦ ਰਹੇ ਕਿ ਹਵਾ ਦੀ ਦਿਸ਼ਾ ਵਾਲੇ ਪਾਸੇ ਖਲੋਕੇ, ਲੱਗਭਗ 8 ਫੁੱਟ ਦੀ ਦੂਰੀ ਰੱਖਣੀ ਜਰੂਰੀ ਹੈ।

ਇਸ ਅੱਗੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਹਰੇਕ ਵਹੀਕਲ ਵਿਚ ਅੱਗ ਬੂਝਾਊ ਯੰਤਰ ਤੇ ਮੁਢਲੀ ਸਹਾਇਤਾ ਬਾਕਸ ਹੋਣਾ ਲਾਜ਼ਮੀ ਹੈ । ਡਰਾਈਵਰਾਂ, ਕੰਡੈਕਟਰਾਂ ਨੂੰ ਮੁੱਢਲੀ ਸਹਾਇਤਾ ਵੀ ਸਿੱਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਦੁਰਘਟਨਾ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਸਫਰ ਦੌਰਾਨ ਕੋਈ ਵੀ ਯਾਤਰੂ ਆਪਣੇ ਨਾਲ ਜਲਣਸ਼ੀਲ ਸਮਾਨ ਨਾਲ ਲੈ ਕੇ ਯਾਤਰਾ-ਨਾ ਕਰੇ ਜੋ ਕਿਸੇ ਹਾਦਸੇ ਦਾ ਕਾਰਣ ਬਣੇ ।

ਆਖਰ ਵਿਚ ਫਾਇਰ ਫਾਈਟਰ ਨੀਰਜ ਸ਼ਰਮਾਂ ਦੀ ਅਗਵਾਈ ‘ਚ ਜਸਬੀਰ ਸਿੰਘ ਡਰਾਈਵਰ, ਰਵਿੰਂਦਰ ਲਾਲ ਫਾਇਰ ਫਾਈਟਰ ਸੁਖਜਿੰਦਰ ਸਿੰਘ ਤੇ ਵਲੰਟੀਅਰਜ਼ ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਮੰਗਲ ਸਿੰਘ, ਰਜਿੰਦਰਪਾਲ ਸਿੰਘ ਮਠਾਰੂ, ਗੁਰਜੀਤ ਸਿੰਘ ਕਲਸੀ, ਪਰਮਜੀਤ ਸਿੰਘ ਬਮਰਾਹ, ਹਰਦੀਪ ਸਿੰਘ ਦਲਜਿੰਦਰ ਸਿੰਘ ਮੋਹਨ ਲਾਲ ਵੱਲੋ ਡੈਮੋ ਡਰਿੱਲ ਕੀਤੀ ਗਈ ।ਇਸ ਮੌਕੇ ਬਲਜੀਤ ਸਿੰਘ, ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਦਾ ਪੂਰਾ ਸਹਿਯੋਗ ਰਿਹਾ ।

ਇਸ ਤੋ ਪਹਿਲਾਂ ਚੋਥੇ ਦਿਨ ਮਸ਼ਹੂਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਜਾਗਰੂਤਾ ਕੈਂਪ ਲਗਾਇਆ ਗਿਆ । ਇਥੇ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੌਂ ਨੇ ਦਸਿਆ ਕਿ ਹਰ ਸਾਲ ਗਰਮੀ ਵੱਧਣ ਕਰਕੇ ਅੱਗ ਲੱਗਣ ਦੀਆˆ ਸੰਭਾਵਨਾਵਾˆ ਵੀ ਵੱਧ ਜਾˆਦੀਆˆ ਹਨ ਪਰ ਥੋੜੀ ਜਿਹੀ ਅਹਿਤਿਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋˆ ਬਚਿਆ ਜਾ ਸਕਦਾ ਹੈ। ਅੱਗ ਬੂਝਾਊ ਯੰਤ੍ਰਾਂ ਦੇ ਦੀਆਂ ਕਿਸਮਾਂ ਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ । ਧਿਆਨ ਰਹੇ ਕਿ ਰਸਤਿਆਂ ਵਿਚ ਕਦੀ ਵੀ ਸਮਾਨ ਨਾ ਰੱਖੋ । ਮੋਬਾਇਲ ਚਾਰਜ ਕਰਨ ਉਪਰੰਤ ਚਾਰਜਰ ਦਾ ਸਵਿਚ ਬੰਦ ਕਰ ਦਿਉ । ਪਹਿਲਾਂ ਦੀ ਤਿਆਰੀ ਵਿਚ ਫੈਕਟਰੀ ‘ਚ ਬਿਜਲੀ ਦਾ ਮੇਨ ਸਵਿਚ ਬੰਦ ਕਰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!