ਸਿੱਖਿਆ ਮੰਤਰੀ ਦੇ ਭਰੋਸੇ ਅਨੁਸਾਰ ਮਿਡ-ਡੇਅ-ਮੀਲ ਵਰਕਰਾਂ ਨੂੰ ਮਾਣਭੱਤਾ 3000 ਰੁਪਏ ਮਹੀਨਾ ਅਪ੍ਰੈਲ 2020 ਤੋਂ ਬਣਦੇ ਬਕਾਏ ਸਮੇਤ ਦਿੱਤਾ ਜਾਵੇ : ਰੰਗੀਲਪੁਰ

ਸਿੱਖਿਆ ਮੰਤਰੀ ਦੇ ਭਰੋਸੇ ਅਨੁਸਾਰ ਮਿਡ-ਡੇਅ-ਮੀਲ ਵਰਕਰਾਂ ਨੂੰ ਮਾਣਭੱਤਾ 3000 ਰੁਪਏ ਮਹੀਨਾ ਅਪ੍ਰੈਲ 2020 ਤੋਂ ਬਣਦੇ ਬਕਾਏ ਸਮੇਤ ਦਿੱਤਾ ਜਾਵੇ : ਰੰਗੀਲਪੁਰ

ਬਟਾਲਾ ( ਇਕਬਾਲ ਸਿੰਘ ਮੱਤੇਵਾਲ ) ਅੱਜ ਮਿਡ-ਡੇਅ-ਮੀਲ ਵਰਕਰ ਯੂਨੀਅਨ ਬਟਾਲਾ ਦੀਆਂ ਆਗੂਆਂ ਪਰਮਜੀਤ ਕੌਰ, ਕਾਕੀ, ਨੀਲਮ ਅਤੇ ਪ.ਸ.ਸ.ਫ. ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਲਿਖਤੀ ਪ੍ਰੈੱਸ ਨੋਟ ਜ਼ਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਮੁੱਚੇ ਮਿਡ-ਡੇਅ-ਮੀਲ ਵਰਕਰਾਂ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਜੱਥੇਬੰਦੀ ਨੂੰ ਦਿੱਤੇ ਭਰੋਸੇ ਅਨੁਸਾਰ ਮਾਣਭੱਤਾ ਅਪ੍ਰੈਲ 2020 ਤੋਂ ਬਣਦੇ ਬਕਾਏ ਸਮੇਤ 3000 ਰੁਪਏ ਮਹੀਨਾ ਦਿੱਤਾ ਜਾਵੇ । ਉਹਨਾਂ ਕਿਹਾ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਵੱਲੋਂ ਮਿਡ-ਡੇਅ-ਮੀਲ ਵਰਕਰਾਂ ਦੇ ਮਾਣਭੱਤੇ ਵਿੱਚ 500 ਰੁਪਏ ਦੇ ਨਿਗੁਣੇ ਵਾਧੇ ਦਾ ਐਲਾਨ ਕੀਤਾ ਹੈ । ਜੋ ਕਿ ਉਹਨਾਂ ਨਾਲ ਬੇਇਨਸਾਫ਼ੀ ਹੈ । ਉਹਨਾਂ ਦੱਸਿਆ ਕਿ ਕੇਰਲਾ ਸਰਕਾਰ ਮਿਡ-ਡੇਅ-ਮੀਲ ਵਰਕਰਾਂ ਨੂੰ 6500 ਰੁਪਏ ਮਹੀਨਾ ਅਤੇ ਹਰਿਆਣਾ ਸਰਕਾਰ 3500 ਰੁਪਏ ਮਹੀਨਾ ਮਾਣਭੱਤਾ ਦੇ ਰਹੇ ਹਨ । ਉਹਨਾਂ ਦੱਸਿਆ ਕਿ ਬੀਤੇ ਸਾਲ ਹੀ 07 ਜਨਵਰੀ 2020 ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਜੱਥੇਬੰਦੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਵੱਲੋਂ ਮਿਡ-ਡੇਅ-ਮੀਲ ਵਰਕਰਾਂ ਨੂੰ ਭਰੋਸਾ ਦਿੱਤਾ ਸੀ ਕਿ ਅਪ੍ਰੈਲ 2020 ਤੋਂ 3000 ਰੁਪਏ ਮਹੀਨਾ ਮਾਣਭੱਤਾ ਦਿੱਤਾ ਜਾਵੇਗਾ । ਇਸ ਲਈ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਸਮੁੱਚੇ ਮਿਡ-ਡੇਅ-ਮੀਲ ਵਰਕਰਾਂ ਦਾ ਮਾਣਭੱਤਾ 3000 ਰੁਪਏ ਮਹੀਨਾ ਅਪ੍ਰੈਲ 2020 ਤੋਂ ਬਣਦੇ ਬਕਾਏ ਸਮੇਤ ਦਿੱਤਾ ਜਾਵੇ । ਇਸ ਮੋਕੇ ਮਨਦੀਪ ਕੁਮਾਰ, ਮਨਜੀਤ ਕੌਰ, ਸੀਮਾ, ਉਰਮਿਲਾ, ਮਾਤਾ ਕਰਮੀ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਪ੍ਰਕਾਸ਼ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!