ਘਟਨ੍ਹਾਂ ਦੇ ਪਰਦਾ ਪਾਉਣ ਲਈ ਮੋਹਤਬਰ ਪੱਤਰਕਾਰਾਂ ਨਾਲ ਉਲਝੇ

ਪਿੰਡ ਰਾਮਦੀਵਾਲੀ ਮੁਸਲਮਾਨਾਂ ਵਿਖੇ ਸਰਕਟ ਸ਼ਾਟ ਨਾਲ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਅਗਨ ਭੇਂਟ-

ਘਟਨ੍ਹਾਂ ਦੇ ਪਰਦਾ ਪਾਉਣ ਲਈ ਮੋਹਤਬਰ ਪੱਤਰਕਾਰਾਂ ਨਾਲ ਉਲਝੇ

ਪਹਿਲਾ ਵੀ ਇਸੇ ਪਿੰਡ ਦੇ ਦੂਸਰੇੇ ਗੁਰਦੁਵਾਰੇ ਵਾਪਰੀ ਸੀ ਘਟਨ੍ਹਾਂ

ਚੌਂਕ ਮਹਿਤਾ,ਮੱਤੇਵਾਲ,28 ਅਪ੍ਰੈਲ ( ਇਕਬਾਲ ਸਿੰਘ ਮੱਤੇਵਾਲ)– ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਹੋਣ ਦੀਆ ਮੰੰਦਭਾਗੀਆ ਘਟਨਾਵਾਂ ਵਾਪਰ ਚੁੱਕੀਆ ਹਨ।ਤੇ ਲਗਾਤਾਰ ਜਾਰੀ ਹਨ।

ਸਤਿਕਾਰ ਕਮੇਟੀਆ ਅਤੇ ਸ੍ਰੋਮਣੀ ਕਮੇਟੀ ਵੱਲੋਂ ਵਾਰ ਵਾਰ ਬੇਨਤੀਆ ਤੇ ਹਦਾਇਤਾ ਕੀਤੀਆ ਗਈਆਂ ਹਨ ਕਿ ਗੁਰੁ ਗ੍ਰੰਥ ਸਾਹਿਬ ਦੇ ਨੇੜੇ ਜਾ ਪਾਲਕੀ ਸਾਹਿਬ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਬਿਜਲੀ ਉਪਕਰਨ ਜਾਂ ਜਲਨ-ਸ਼ੀਲ ਪਦਾਰਥ ਨਾ ਲਗਾਏ ਜਾਣ।ਪਰ ਗ੍ਰੰਥੀ ਸਿੰਘ ਵੱਲੋਂ ਜਾ ਕਮੇਟੀ ਮੈਂਬਰਾਂ ਵੱਲੋਂ ਹੁਕਮਾਂ ਦੀ ਹੁਕਮ ਅਦੂਲੀ ਕਰਦਿਆ ਏ.ਸੀ,ਪੱਖੇ,ਲੜੀਆ ਲਾਇਟਾਂ ਵਾਲੇ ਫੁੱਲ ਗੁਲਦਸਤੇ ਆਦਿ ਰੱਖੇ ਜਾਂਦੇ ਹਨ,ਜਿਨ੍ਹਾਂ ਕਾਰਨ ਅਕਸਰ ਘਟਨਾਵਾਂ ਵਾਪਰ ਜਾਂਦੀਆ ਹਨ।

ਇਸੇ ਲੜੀ ਤਹਿਤ ਹਲਕਾ ਮਜੀਠਾਂ ਦੇ ਥਾਣਾ ਮੱਤੇਵਾਲ ਵਿੱਚ ਪੈਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਦੇ ਗੁਰਦੁਵਾਰਾ ਸਾਹਿਬ ਗੁਰੁ ਗ੍ਰੰਥ ਸਾਹਿਬ ਦੇ ਨੇੜੇ ਪਲਾਸਟਿਕ ਦੇ ਲੱਗੇ ਪੱਖੇ ਦੇ ਜਾਮ ਹੋਣ ੳਪਰੰਤ ਲੱਗੀ ਭਿਆਨਕ ਅੱਗ ਨਾਲ ਪ੍ਰਕਾਸ਼ ਕੀਤੇ ਹੋਏ ਸ੍ਰੀ ਗੁਰੁ ਗ੍ਰੰਥ ਸਹਿਬ ਦੇ ਰੁਮਾਲਿਆ ਤੋਂ ਮੱਚੀ ਅੱਗ ਨਾਲ ਸ੍ਰੀ ਗੁਰੂੁ ਗਰੰਥ ਸਾਹਿਬ ਦਾ ਸਰੂਪ ਅਗਨ ਭੇਂਟ ਹੋ ਗਿਆ ਹੈ।

ਘਟਨਾਂ ਸਵੇਰੇ 11 ਵਜ਼ੇ ਦੇ ਕਰੀਬ ਦੱਸੀ ਜਾ ਰਹੀ ਹੈ, ਗ੍ਰੰਥੀ ਸਿੰਘ ਦੇ ਪਰਿਵਾਰ ਵੱਲੋਂ ਸੀ.ਸੀ.ਟੀ.ਵੀ ਕੈਮਰਿਆ ਦੀ ਕਮਰੇ ਚ, ਲੱਗੀ ਸਕਰੀਨ ਤੋਂ ਅੱਗ ਲੱਗਣ ਦਾ ਪਤਾ ਲੱਗਾ। ਜਿਥੇ ਪਰਿਵਾਰ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਜਦੋਂ ਜਹਿਦ ਕੀਤੀ ਗਈ ਤਦ ਤੱਕ ਗੁਰੁ ਗ੍ਰੰਥ ਸਾਹਿਬ ਅਗਨ ਭੇਂਟ ਹੋ ਚੁੱਕੇ ਸਨ,ਜਿਸ ਉਪਰੰਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸੂਚਨ੍ਹਾਂ ਮਿਲਦੇ ਹੀ ਸ੍ਰੀ ਗੁਰੁ ਗ੍ਰੰਥ ਸਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ,ਐਸ.ਜੀ.ਪੀ.ਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਸਪੈਸ਼ਲ ਸੈਲ ਦੇ ਡਿਪਟੀ ਸੁਖਰਾਜ਼ ਸਿੰਘ, ਥਾਣਾ ਮੱਤੇਵਾਲ ਦੇ ਮੁਖੀ ਲਵਪ੍ਰੀਤ ਸਿੰਘ ਪੁਲੀਸ਼ ਟੀਮ ਸਮੇਤ ਪਹੁੰਚ ਗਏ ਤੇ ਗਟਨਾਂ ਦਾ ਜਾਇਜ਼ਾ ਲਿਆ ।

ਪਰ ਘਟਨ੍ਹਾਂ ਤੇ ਪਰਦਾ ਪਾਉਣ ਲਈ ਅਤੇ ਅਖਬਾਰਾਂ ਦੀਆ ਸੁਰਖੀਆ ਰੋਕਣ ਲਈ ਮੋਕੇ ਤੇ ਪੁਹੰਚੇ ਪੱਤਰਕਾਰਾਂ ਨਾਲ ਪਿੰਡ ਵਾਸੀਆ ਵਿੱਚੋਂ ਕੁੱਝ ਕੁ ਸ਼ਰਾਰਤੀ ਚੋਧਰੀਆਂ ਨੇ ਬਦਸਲੂਕੀ ਕੀਤੀ।

ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖਣਾ ਕਈ ਤਰਾਂ ਦੇ ਸੰਕੇ ਪੈਦਾ ਕਰਦਾ ਹੈ,ਜਿਥੇ ਘਟਨਾ ਦਾ ਪਤਾ ਚਲਦਿਆ ਪੱਤਰਕਾਰ ਵੱਡੀ ਗਿਣਤੀ ਵਿੱਚ ਇੱਕਠੇ ਹੋ ਗਏੇ, ਪਿੰਡ ਦੇ ਕੁੱਝ ਕੁ ਆਪ ਹੁੰਦਰੀਆ ਵਾਲੇ ਵਿਅਕਤੀਆ ਦੀ ਵਜ਼ਾ ਕਾਰਨ ਮਹੌਲ ਉਦੋ ਤਣਾਅ ਪੂਰਵਕ ਹੋ ਗਿਆ ਜਦੋਂ ਵਾਪਰੀ ਘਟਨ੍ਹਾਂ ਬਾਰੇ ਜਾਨਣ ਦੀ ਕੋਸ਼ਿਸ ਕੀਤੀ ਤਾਂ ਪੁਲਿਸ਼ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਇੱਕਾ ਦੁੱਕਾ ਸ਼ਰਾਰਤੀਆ ਵੱਲੋਂ ਪੱਤਰਕਾਰਾਂ ਵਿਰੁੱਧ ਲਲਕਾਰਾ ਮਾਰ ਦਿੱਤਾ ਤੇ ਦਾਤਰਾਂ ਨਾਲ ਲੱਤਾਂ ਵੱਡਣ ਦੀਆ ਧਮਕੀਆ ਦੇ ਦਿੱਤੀਆ।

ਜਿਥੇ ਪੱਤਰਕਰਾਂ ਤੇ ਪਿੰਡ ਵਾਸੀਆ ਵਿੱਚਕਾਰ ਟਕਰਾਅ ਵਾਲਾ ਮਹੌਲ ਪੈਦਾ ਹੋ ਗਿਆ।ਉਥੇ ਪੱਤਰਕਾਰ ਭਾਈਚਾਰੇ ਦੇ ਵਾਇਸ਼ ਪ੍ਰਧਾਨ ਬਲਜੀਤ ਸਿੰਘ ਕਾਹਲੋ ਦੀ ਅਗਵਾਈ ਹੇਠ ਪੁਲੀਸ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲਿਆਉਦਿਆ ਥਾਣਾ ਮੱਤੇਵਾਲ ਵਿਖੇ ਦਰਖਾਸਤ ਦਿੱਤੀ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ ਪੱਤਰਕਾਰਾਂ ਵੱਲੋਂ ਸੰਕਾਂ ਜਾਹਿਰ ਕਰਦਿਆ ਮੰਗ ਕੀਤੀ ਗਈ ਕਿ ਪਿੰਡ ਰਾਮਦੀਵਾਲੀ ਵਿਖੇ ਅਗਨ ਭੇਂਟ ਦੀ ਘਟਨਾ ਦਾ ਸੱਚ ਸਾਹਮਣੇ ਲਿਆਦਾ ਜਾਵੇ ਜੇ ਘਟਨਾ ਸੱਚ ਮੁੱਚ ਸਰਕਟ ਸਾਟ ਨਾਲ ਵਾਪਰੀ ਹੈ ਜਾ ਫਿਰ ਲਾ-ਪਰਵਾਈ ਨਾਲ ਵਾਪਰੀ ਹੈ ਤਾਂ ਫਿਰ ਮੀਡੀਆ ਕਰਮੀਆ ਤੋਂ ਦੂਰੀ ਕਿਓ ਬਣਾਈ ਜਾ ਰਹੀ ਹੈ? ਸੀ.ਸੀ.ਟੀ.ਵੀ ਫੁਟੇਜ਼ ਨੁੰ ਲੁਕਾਇਆ ਕਿਓ ਜਾ ਰਿਹਾ ਹੈ? ਪੁਲੀਸ਼ ਨੇ ਪੱਤਰਕਾਰਾਂ ਨੂੰ ਭਰੋਸ਼ਾ ਦਿਵਾਇਆ ਕਿ ਬਦਸਲੂਕੀ ਕਰਨ ਵਾਲੇ ਵਿਅਕਤੀਆ ਨੂੰ ਬਖਸਿਆ ਨਹੀ ਜਾਵੇਗਾ ਤੇ ਅਗਨ ਭੇਂਟ ਹੋਏ ਸਰੂਪ ਸਬੰਧੀ ਵੀ ਬਰੀਕੀ ਨਾ ਜਾਚ ਕੀਤੀ ਜਾਵੇਗੀ।

‌।  ਬਲਬੀਰ ਸਿੰਘ ਮੁੱਛਲ ਸਤਿਕਾਰ ਕਮੇਟੀ

ਪਿੰਡ ਰਾਮਦੀਵਾਲੀ ਵਿਖੇ ਵਾਪਰੀ ਘਟਨ੍ਹਾਂ ਤੇ ਭਾਈ ਬਲਬੀਰ ਸਿੰਘ ਮੁੱਛਲ ਨੇ ਕੀਤਾ ਅਫਸੋਸ ਪਰਗਟ

ਉਹਨਾਂ ਆਖਿਆ ਕਿ ਜੋ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਗਨ ਭੇਂਟ ਹੋਣ ਦੀ ਘਟਨਾਂ ਵਾਪਰੀ ਹੈ ਬਹੁਤ ਮੰਦਭਾਗੀ ਹੈ ਜਿਸਦੇ ਜਿਮੇਵਾਰ ਗ੍ਰੰਥੀ ਸਿੰਘ,ਕਮੇਟੀ ਦੇ ਮੋਹਤਬਰ ਹਨ,ਇਹਨਾ ਤੋਂ ਪਹਿਲਾ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਤੇ ਪ੍ਰਚਾਰਕ ਹਨ ਜੋ ਸਮੇਂ ਸਮੇਂ ਸਿਰ ਗੁਰਦੁਵਾਰਿਆ ਵਿੱਚ ਪਹੁੰਚ ਜਾਣਕਾਰੀ ਸਾਂਝੀ ਨਹੀ ਕਰਦੇ।ਇਸ ਤੋਂ ਕੁਝ ਸਾਲ ਪਹਿਲਾ ਵੀ ਇਸ ਪਿੰਡ ਦੇ ਦੂਸਰੇ ਗੁਰਦੁਵਾਰਾ ਸਾਹਿਬ ਘਟਨਾਂ ਵਾਪਰੀ ਸੀ ਤੇ ਦੋਸ਼ੀਆ ਨੂੰ ਕਨੂੰਨੀ ਤੋਰ ਤੇ ਸਜਾਵਾ ਮਿਲੀਆ ਸਨ।ਅੱਜ ਦੀ ਇਸ਼ ਘਟਨਾਂ ਤੋਂ ਇਲਾਵਾ ਮੀਡੀਆ ਕਰਮੀ ਪੱਤਰਕਾਰਾਂ ਨਾਲ ਜੋ ਬਦਸਲੂਕੀ ਕਰਨ ਦੀ ਕੋਸ਼ਿਸ ਕੀਤੀ ਜਾਂ ਡਰਾਉਣ ਧਮਕਾਓਣ ਦੀ ਕੋਸ਼ਿਸ ਕੀਤੀ ਹੋਰ ਵੀ ਮੰਦਭਾਗੀ ਹੈ ਪੱਤਰਕਾਰ ਸਿਰਫ ਸਮਾਜ਼ ਦਾ ਹਿੱਸਾ ਹੀ ਨਹੀ ਸਗੋਂ ਆਪਣੇ ਹੀ ਪਰਿਵਾਰਾ ਵਿੱਚੋ ਤੇ ਸਾਡੇ ਆਪਣੇ ਭੈਣ ਭਰਾਂ ਹਨ।ਇਹ ਉਹੀ ਪੱਤਰਕਾਰ ਨੇ ਜੋ ਸਾਡੇ ਵੱਲੋਂ ਘਰ ਜਾਂ ਪਿੰਡ ਵਿੱਚ ਬਲਾਏ ਲੀਡਰ ਦੀ ਕਵਰੇਜ਼ ਲਈ ਆਉਦੇ ਹਨ। ਖਬਰਾਂ ਲਗਵਾਉਣ ਲਈ ਬੜੇ ਆਦਰ ਸਤਿਕਾਰ ਨਾਲ ਆਪ ਬਲਾਇਆ ਜਾਂਦਾ ਪਰ ਜਦੋਂ ਕੋਈ ਸੱਚ ਲਿਖਣ ਤੇ ਵਾਪਰੀ ਘਟਨ੍ਹਾਂ ਦੀ ਜਾਣਕਾਰੀ ਇੱਕਠੀ ਕਰਨ ਆਉਦਾ ਹੈ ਤਾਂ ਅਸੀ ਸਹੀ ਜਵਾਬ ਦੇਣ ਦੀ ਬਜਾਏ ਆਪਣੀ ਹੋਸੀ ਸੋਚ ਦਾ ਪ੍ਰਗਟਾਵਾਂ ਕਰਦੇ ਹਾਂ ਇਸ ਵਾਪਰੀ ਘਟਨ੍ਹਾਂ ਤੇ ਸਤਿਕਾਰ ਕਮੇਟੀ ਵੱਲੋਂ ਅਫਸੋਸ ਪ੍ਰਗਟ ਕਰਦਾ ਹਾਂ॥

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!