ਦਹੇਜ਼ ਵਿੱਚ ਗੱਡੀ ਨਾਂ ਮਿਲਣ ਕਰਕੇ ਨੌਜਵਾਨ ਨੇ ਸੋਹਰਿਆ ਨਾਲ ਕੀਤੀ ਮਾਰਕੁਟਾਈ ਭੰਨੀ ਸੋਹਰਿਆ ਦੀ ਗੱਡੀ

ਦਹੇਜ਼ ਵਿੱਚ ਗੱਡੀ ਨਾਂ ਮਿਲਣ ਕਰਕੇ ਨੌਜਵਾਨ ਨੇ ਸੋਹਰਿਆ ਨਾਲ ਕੀਤੀ ਮਾਰਕੁਟਾਈ ਭੰਨੀ ਸੋਹਰਿਆ ਦੀ ਗੱਡੀ

(ਬਟਾਲਾ: ੧੧ ਮਈ (ਕਿਰਪਾਲ ਸਿੰਘ ਛਿੱਤ) ਦਹੇਜ ਨਾ ਮਿਲਣ ਕਾਰਨ ਨੌਜਵਾਨ ਨੇ ਆਪਣੇ ਸੋਹਰਾ ਪਰਿਵਾਰ ਅਤੇ ਪਤਨੀ ਨਾਲ ਕੀਤੀ ਮਾਰਕੁਟਾਈ ਸੋਹਰਿਆ ਦੀ ਗੱਡੀ ਭੰਨਣ ਦਾ ਮਾਮਲਾ ਸਾਹਮਣੇ ਆਇਆ । ਇੱਕ ਨੌਜਵਾਨ ਸੌਰਵ ਦਾਜ ਘੱਟ ਮਿਲਣ ਕਰਕੇ ਆਪਣੀ ਪਤਨੀ ਦੀ ਮਾਰਕੁਟਾਈ ਕਰਦਾ ਸੀ ਜਿਸ ਤੋ ਦੁਖੀ ਹੋ ਕੇ ਉਸਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਅਤੇ ਬੀਤੀ ਦੇਰ ਰਾਤ ਸ਼ਰਾਬੀ ਹਾਲਤ ਵਿੱਚ ਨੌਜਵਾਨ ਆਪਣੇ ਸਾਥੀਆਂ ਸਮੇਤ ਆਪਣੇ ਸੋਹਰਾ ਪਰਿਵਾਰ ਦੇ ਘਰ ਪਹੁੰਚਿਆ ਅਤੇ ਸੋਹਰਾ ਪਰਿਵਾਰ ਦੇ ਨਾਲ ਮਾਰਕੁਟਾਈ ਕੀਤੀ ਅਤੇ ਉਹਨਾਂ ਦੀ ਬਾਹਰ ਖੜੀ ਗੱਡੀ ਤਕ ਭੰਨ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ।ਇਹ ਘਟਨਾ ਬਟਾਲਾ ਦੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਵਿਆਹੁਤਾ ਨੇ ਦੱਸਿਆ ਕਿ ਉਸਦਾ ਵਿਆਹ ਸੌਰਵ ਕੁਮਾਰ ਦੇ ਨਾਲ ਹੋਇਆ ਸੀ ਜੋ ਕਿ ਨਸ਼ੇ ਦਾ ਆਦੀ ਹੈ ਉਸ ਨੇ ਦੱਸਿਆ ਕਿ ਉਸਦਾ ਪਤੀ ਦਾਜ ਘੱਟ ਮਿਲਣ ਕਰਕੇ ਉਸਦੇ ਨਾਲ ਮਾਰ ਕੁਟਾਈ ਕਰਦਾ ਸੀ ਜਿਸ ਕਰਕੇ ਉਹ ਆਪਣੇ ਪੇਕੇ ਪਰਿਵਾਰ ਚਲੀ ਗਈ ਸੀ ਬੀਤੀ ਦੇਰ ਰਾਤ ਸੌਰਭ ਨੇ ਸ਼ਰਾਬੀ ਹਾਲਤ ਵਿੱਚ ਆਪਣੇ ਸਾਥੀਆਂ ਸਮੇਤ ਆ ਕੇ ਉਸ ਦੇ ਮਾਤਾ ਪਿਤਾ ਦੇ ਨਾਲ ਮਾਰ ਕੁਟਾਈ ਕੀਤੀ ਅਤੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ ਉਨ੍ਹਾਂ ਦੀ ਬਾਹਰ ਖਡ਼੍ਹੀ ਗੱਡੀ ਵੀ ਤੋੜ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਘਰ ਵਿੱਚ ਵੜ ਕੇ ਭੰਨ ਤੋੜ ਕੀਤੀ ਹੈ ਇਹ ਦਾਜ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

September 2021
M T W T F S S
 12345
6789101112
13141516171819
20212223242526
27282930  
error: Content is protected !!