ਇਫਕੋ ਨੇ ਕਿਸਾਨਾਂ ਲਈ ਉਪਲਬਧ ਕਰਵਾਇਆ ਨੈਨੋ ਯੂਰੀਆ

ਇਫਕੋ ਨੇ ਕਿਸਾਨਾਂ ਲਈ ਉਪਲਬਧ ਕਰਵਾਇਆ ਨੈਨੋ ਯੂਰੀਆ

ਜੈਂਤੀਪੂਰ, 1ਜੂਨ (ਜਗਤਾਰ ਸਿੰਘ ਛਿੱੱਤ) ਇੰਡੀਅਨ ਫਾਰਮਰਜ਼ ਫਰਟੀਲਾਇਜਰ ਕੋਆਪ੍ਰੇਟਿਵ ਲਿਮਟਿਡ ਇਫਕੋ ਪੂਰੀ ਦੁਨੀਆਂ ਦੇ ਕਿਸਾਨਾਂ ਦੇ ਲਈ ਸੰਸਾਰ ਦਾ ਪਹਿਲਾਂ ਨੈਨੋ ਯੂਰੀਆ ਲੈ ਕੇ ਆਇਆ ਹੈ। ਮਿੱਟੀ ਵਿੱਚ ਯੂਰੀਆ ਦੇ ਇਸਤੇਮਾਲ ਦੀ ਕਮੀ ਲਿਆਉਣ ਲਈ ਪ੍ਰਧਾਨ ਮੰਤਰੀ ਦੀ ਅਪੀਲ ਤੋ ਪ੍ਰੇਰਿਤ ਹੋ ਕਿ ਇਸ ਨੂੰ ਤਿਆਰ ਕੀਤਾ ਗਿਆ ਹੈ। ਇਫਕੋ ਦੇ ਵਿਗਿਆਨਕਾ ਤੇ ਇੰਜੀਨੀਅਰਾ ਨੇ ਸੱਚੀ ਅਤੇ ਸਮਰਪਿਤ ਰਿਸਰਚ ਤੋਂ ਬਾਅਦ ਨੈਨੋ ਯੂਰੀਆ ਤਰਲ ਲੈ ਕੇ ਆਈ ਹੈ।ਮਿੱਟੀ ਵਿੱਚ ਯੂਰੀਆ ਦੀ ਵਰਤੋਂ ਵਿਚ ਘਾਟ ਲਿਆਉਣ ਦੀ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਇਸਨੂੰ ਤਿਆਰ ਕੀਤਾ ਗਿਆ ਹੈ।ਇਫਕੋ ਦੇ ਵਿਗਿਆਨਕਾਂ ਅਤੇ ਇੰਜੀਨੀਅਰਾਂ ਨੇ ਰਿਸਰਚ ਦੇ ਬਾਅਦ ਨੈਨੋ ਯੂਰੀਆ ਤਰਲ ਨੂੰ ਸਵਦੇਸੀ਼ ਅਤੇ ਪ੍ਰੋਪਾਇਟਰੀ ਤਕਨੀਕ ਦੇ ਮਾਧਿਅਮ ਨਾਲ ਕਲੋਲ ਸਥਿਤ ਨੈਨੋ ਜੈਵਪ੍ਰੋਦੋਗਿਕੀ ਰਿਸਰਚ ਕੇਂਦਰ ਵਿੱਚ ਤਿਆਰ ਕੀਤਾ ਹੈ।ਇਹ ਨਵੀਨ ਉਤਪਾਦ ਆਤਮਨਿਰਭਰ ਭਾਰਤ ਅਤੇ ਆਤਮਨਿਰਭਰ ਖੇਤੀ ਦੀ ਦਿਸ਼ਾ ਵੱਲ ਇਕ ਸਾਰਥਕ ਕਦਮ ਹੈ ਇਫਕੋ ਦੇ ਮਾਰਕਿਟਿੰਗ ਪ੍ਰਬੰਧਕ ਨੇ ਦੱਸਿਆ ਕਿ ਨੈਨੋ ਯੂਰੀਆ ਤਰਲ ਨੂੰ ਪੌਦਿਆਂ ਦੇ ਪੋਸ਼ਣ ਦੇ ਲਈ ਪ੍ਰਭਾਵੀ ਅਤੇ ਅਸਰਦਾਰ ਪਾਇਆ ਗਿਆ ਹੈ। ਇਸਦੇ ਪ੍ਰਯੋਗ ਨਾਲ ਫ਼ਸਲਾਂ ਦੀ ਪੈਦਾਵਾਰ ਵਧਦੀ ਹੈ ਅਤੇ ਪੌਸਿਕ ਤੱਤਾਂ ਦੀ ਕੁਆਲਟੀ ਵਿੱਚ ਸੁਧਾਰ ਆਉਂਦਾ ਹੈ ਨੈਨੋ ਯੂਰੀਆ ਭੁਮੀਗਤ ਪਾਣੀ ਦੀ ਕਵਾਲਿਟੀ ਸੁਧਾਰਨ ਤੇ ਜਲਵਾਯੂ ਪਰਿਵਰਤਨ ਅਤੇ ਟਿਕਾਉ ਪਰਿਵਰਤਨ ਉਤਪਾਦਨ ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹੋਏ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਿੱਚ ਅਹਿਮ ਭੁਮਿਕਾ ਨਿਭਾਵੇਗਾ।ਇਸ ਦੇ ਪ੍ਰਯੋਗ ਨਾਲ ਪੌਦਿਆਂ ਨੂੰ ਸੰਤੁਲਿਤ ਮਾਤਰਾ ਵਿੱਚ ਪੋਸ਼ਕ ਤੱਤ ਪ੍ਰਾਪਤ ਹੋਣਗੇ ਅਤੇ ਮਿੱਟੀ ਵਿੱਚ ਯੂਰੀਆ ਪ੍ਰਯੋਗ ਵਿੱਚ ਕਮੀ ਆਵੇਗੀ।ਉਨਾਂ ਦਸਿਆ ਕਿ ਨੈਨੋ ਯੂਰੀਆ ਕਿਸਾਨਾਂ ਲਈ ਸਸਤਾ ਤੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਪ੍ਰਭਾਵ ਸ਼ਾਲੀ ਹੋਵੇਗਾ। ਯੂਰੀਆ ਤਰਲ ਦੀ 500 ਮਿਲੀ ਲੀਟਰ ਦੀ ਇਕ ਬੋਤਲ ਆਮ ਯੂਰੀਆ ਦੇ ਘੱਟ ਤੋਂ ਘੱਟ ਇਕ ਬੈਗ ਦੇ ਬਰਾਬਰ ਹੋਵੇਗੀ।ਜਿਸ ਦੀ ਕੀਮਤ 240 ਰੂਪੈ ਨਿਰਧਾਰਿਤ ਕੀਤੀ ਗਈ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!