ਪੰਜਾਬ ਸਰਕਾਰ ਨੂੰ ਅਪੀਲ ਸਟਿੰਗ ਐਨਰਜੀ ਡਰਿੰਕ ਤੁਰੰਤ ਰੋਕ ਲਗਾਈ ਜਾਵੇ । ਹੈਪੀ ਵਡਾਲਾ

ਪੰਜਾਬ ਸਰਕਾਰ ਨੂੰ ਅਪੀਲ ਸਟਿੰਗ ਐਨਰਜੀ ਡਰਿੰਕ ਤੁਰੰਤ ਰੋਕ ਲਗਾਈ ਜਾਵੇ । ਹੈਪੀ ਵਡਾਲਾ

ਮਜੀਠਾ-11 ਜੂਨ (ਕੋਟਲੀ/ਛਿੱਤ) ਪੰਜਾਬ ਅੰਦਰ ਪਿਛਲੇ ਲੰਬੇ ਸਮੇ ਤੋਂ ਚੱਲ ਰਹੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਵੇਖਦੇ ਹੋਏ ਲੋਕਾਂ ਨੇ ਜੋ਼ਰ ਸੋਰ ਨਾਲ ਅਵਾਜ ਬੁਲੰਦ ਕੀਤੀ ਤਾਂ ਸਰਕਾਰ ਨੂੰ ਲੋਕਾਂ ਦੇ ਰੋਹ ਅੱਗੇ ਝੁੱਕਦੇ ਹੋਏ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ । ਪਰ ਇਨਸਾਨੀਅਤ ਦੇ ਦੁਸ਼ਮਣ ਚੰਦ ਪੈਸਿਆਂ ਦੀ ਖਾਤਰ ਆਮ ਲੋਕਾਂ ਦੀਆ ਜਾਨਾ ਦੀ ਪਰਵਾਹ ਕੀਤੇ ਬਿਨਾਂ ਸਰੇਆਮ ਨਸ਼ਿਆ ਦਾ ਕਾਰੋਬਾਰ ਕਰਦੇ ਨੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਸੋਸ਼ਲ ਮੀਡੀਆ ਇੰਚਾਰਜ ਬਲਜੀਤ ਸਿੰਘ ਹੈਪੀ ਵਡਾਲਾ ਨੇ ਕੀਤਾ ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਸਟਿੰਗ ਐਨਰਜੀ ਡਰਿੰਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੋ ਅੱਜ ਕੱਲ ਦੇ ਬੱਚੇ ਪਿੰਡਾ ‘ਚ ਕਰਿਆਨੇ ਦੀਆਂ ਦੁਕਾਨਾਂ ਆਮ ਵਿਕ ਰਹੀ ਸਟਿੰਗ ਐਨਰਜੀ ਡਰਿੰਕ ਨਾਮ ਦਾ ਜਹਿਰ ਖਰੀਦ ਕੇ ਪੀ ਰਹੇ ਹਨ। 20-30 ਰੁਪਏ ਵਿੱਚ ਮਿਲਣ ਵਾਲੀ ਇਸ ਡਰਿੰਕ ਵਿੱਚ ਹਾਈ caffeine ਨਾਮਕ ਦਾ ਨਸ਼ਾ ਹੈ।ਜਿਸ ਦੀ ਜਾਣਕਾਰੀ ਕੰਪਨੀ ਵੱਲੋਂ ਬੋਤਲ ਦੇ ਉਪਰ ਵੀ ਦਿੱਤੀ ਗਈ। ਸਟਿੰਗ ਐਨਰਜੀ ਡਰਿੰਕ ਦੀ ਬੋਤਲ ਉਪਰ ਲਿਖਿਆ ਵੀ ਹੋਇਆ ਹੈ ਕਿ ਇਹ ਐਨਰਜੀ ਡਰਿੰਕ ਬੱਚਿਆਂ ਔਰਤਾਂ ਅਤੇ sensitive ਲੋਕਾਂ ਲਈ ਨਹੀਂ ਹੈ। ਪਰ ਇਸ ਸਭ ਦੇ ਬਾਵਜੂਦ ਵੀ ਬੱਚੇ ਜਾਣੇ ਅਣਜਾਣੇ ਵਿੱਚ ਇਸ ਅੈਨਰਜੀ ਡਰਿੰਕ ਦਾ ਲਗਾਤਾਰ ਸੇਵਨ ਕਰ ਰਹੇ ਹਨ ਜੋ ਬੱਚਿਆਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ। caffeine ਆਮ ਤੌਰ ਖਾਂਸੀ ਦੀਆ ਆਮ ਪੀਣ ਵਾਲੀਆਂ ਦਵਾਈਆਂ ਚ ਵਰਤਿਆ ਜਾਂਦਾ ਹੈ ਇਸ ਤੋਂ ਪਹਿਲਾਂ ਕੋਂਰਸ ਨਾਮ ਦੀ ਖਾਂਸੀ ਦੀ ਦਵਾਈ ਵਿੱਚ caffeine ਦੀ ਮਾਤਰਾਂ ਜ਼ਿਆਦਾ ਹੋਣ ਕਾਰਨ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਨੋਜਵਾਨਾਂ ਵੱਲੋਂ ਨਸ਼ੇ ਦੀ ਪੂਰਤੀ ਲਈ ਵਰਤਿਆ ਜਾਂਣ ਲੱਗਾ ਸੀ।ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਟਿੰਗ ਐਨਰਜੀ ਡਰਿੰਕ ਨਾ ਦੇ ਜਹਿਰ ਤੁਰੰਤ ਰੋਕ ਲਗਾਈ ਜਾਵੇ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਪੂਰੀ ਤਰ੍ਹਾਂ ਨਸ਼ੇ ਦੀ ਆਦੀ ਹੋ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

September 2021
M T W T F S S
 12345
6789101112
13141516171819
20212223242526
27282930  
error: Content is protected !!