ਸਰਵਸੰਮਤੀ ਨਾਲ ਨਿਸ਼ਾਨ ਸਿੰਘ ਜੌੜਾਸਿੰਘਾ ਨੂੰ ਜਨਰਲ ਸਕੱਤਰ ਅਤੇ ਰਮੇਸ਼ ਕੁਮਾਰ ਜਾਨੂੰ ਨੂੰ ਮੀਤ ਪ੍ਰਧਾਨ ਅਤੇ ਕੁਲਦੀਪ ਹੰਸਪਾਲ ਨੂੰ ਮੰਚ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ

ਸਰਵਸੰਮਤੀ ਨਾਲ ਨਿਸ਼ਾਨ ਸਿੰਘ ਜੌੜਾਸਿੰਘਾ ਨੂੰ ਜਨਰਲ ਸਕੱਤਰ ਅਤੇ ਰਮੇਸ਼ ਕੁਮਾਰ ਜਾਨੂੰ ਨੂੰ ਮੀਤ ਪ੍ਰਧਾਨ ਅਤੇ ਕੁਲਦੀਪ ਹੰਸਪਾਲ ਨੂੰ ਮੰਚ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ

ਬਟਾਲਾ, 27 ਜੂਨ ( ਇਕਬਾਲ ਸਿੰਘ ਮੱਤੇਵਾਲ ) ਅੱਜ ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਦੀ ਅਹਿਮ ਬੈਠਕ ਸ੍ਰਪ੍ਰਸਤ ਵਿਜੇ ਅਗਨੀਹੋਤਰੀ, ਪ੍ਰਧਾਨ ਜਤਿੰਦਰ ਭਨੌਟ, ਜਨਰਲ ਸਕੱਤਰ ਕੁਲਦੀਪ ਸਿੰਘ ਹੰਸਪਾਲ ਅਤੇ ਸੰਯੋਜਕ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਬਟਾਲਾ ਵਿਖੇ ਹੋਈ । ਮੀਟਿੰਗ ਦੀ ਸ਼ੁਰੂਆਤ ਵਿੱਚ ਵਿਛੜੇ ਲੋਕਪੱਖੀ ਕਲਾਕਾਰਾਂ, ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਉਪਰੰਤ ਮਤਾ ਪਾ ਕੇ ਸਰਵਸੰਮਤੀ ਨਾਲ ਨਿਸ਼ਾਨ ਸਿੰਘ ਜੌੜਾਸਿੰਘਾ ਨੂੰ ਮੰਚ ਦੇ ਜਨਰਲ ਸਕੱਤਰ ਅਤੇ ਰਮੇਸ਼ ਕੁਮਾਰ ਜਾਨੂੰ ਨੂੰ ਮੰਚ ਦੇ ਮੀਤ ਪ੍ਰਧਾਨ ਅਤੇ ਕੁਲਦੀਪ ਹੰਸਪਾਲ ਨੂੰ ਮੰਚ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ । ਮੰਚ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਹਨਾਂ ਉੱਤੇ ਕੀਤੇ ਗਏ ਲਾਠੀਚਾਰਜ ਕਰਨ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ । ਮੰਚ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਿਜਦਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ । ਮੰਚ ਦੇ ਅਹੁਦੇਦਾਰਾਂ ਵੱਲੋਂ ਰਚਨਾਵਾਂ ਕਹਿਣ ਦੇ ਨਾਲ-ਨਾਲ ਵੱਧ ਰਹੀ ਮਹਿੰਗਾਈ, ਆਸਮਾਨ ਨੂੰ ਛੂੰਹਦੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ, ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ, ਕੁੜੀਆਂ ਨਾਲ ਵੱਧ ਰਹੀਆਂ ਛੇੜਛਾੜਾਂ ਦੀਆਂ ਘਟਨਾਵਾਂ ਪ੍ਰਤੀ ਵੀ ਚਿੰਤਾ ਪ੍ਰਗਟਾਈ । ਇਸ ਮੋਕੇ ਸੰਨੀ ਕੁਮਾਰ, ਰਤਨ ਬਟਵਾਲ, ਰਾਜ ਹਰਪੁਰਾ, ਜਵਾਹਰ ਵਰਮਾ, ਰਵੀ ਸਨਮ ਸ਼ਾਇਰ, ਕ੍ਰਿਪਾਲ ਸਿੰਘ, ਬਲਜਿੰਦਰ ਸਿੰਘ, ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!