ਕੱਚੇ ਕਾਮੇ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜੰਗਲਾਤ ਮੰਤਰੀ ਦਾ ਘਿਰਾਓ 3 ਜੁਲਾਈ ਨੂੰ ।

ਕੱਚੇ ਕਾਮੇ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜੰਗਲਾਤ ਮੰਤਰੀ ਦਾ ਘਿਰਾਓ 3 ਜੁਲਾਈ ਨੂੰ ।

ਬਟਾਲਾ 01 ਜੁਲਾਈ ( ਇੱਕਬਾਲ ਸਿੰਘ ਮੱਤੇਵਾਲ) ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਰੇਂਜ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਜਸਵੰਤ ਸਿੰਘ, ਕੁਲਦੀਪ ਸਿੰਘ, ਲਖਬੀਰ ਸਿੰਘ ਅਤੇ ਬਲਜੀਤ ਸਿੰਘ ਦਾਬਾਂਵਾਲ ਨੇ ਲਿਖਤੀ ਪ੍ਰੈੱਸ ਨੋਟ ਜ਼ਾਰੀ ਕਰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ 3 ਜੁਲਾਈ ਨੂੰ ਜੰਗਲਾਤ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ 18 ਜੂਨ ਦੀ ਰੈਲੀ ਦੇ ਦਬਾਅ ਸਦਕਾ ਜੱਥੇਬੰਦੀ ਦੀ ਜੰਗਲਾਤ ਮੰਤਰੀ ਪੰਜਾਬ ਨਾਲ 30 ਜੂਨ ਦੀ ਮੀਟਿੰਗ ਤੈਅ ਹੋਈ ਸੀ ਪਰ ਕੱਲ੍ਹ ਮੀਟਿੰਗ ਨਾ ਕਰਕੇ ਜੰਗਲਾਤ ਮੰਤਰੀ ਨੇ ਵਾਅਦਾ ਖਿਲਾਫੀ ਕੀਤੀ ਹੈ ਜਿਸ ਕਰਕੇ ਸਮੁੱਚੇ ਵਰਕਰਾਂ ਵਿੱਚ ਭਾਰੀ ਰੋਸ ਹੈ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੰਗਲਾਤ ਵਿਭਾਗ ਦੇ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾਂ ਨਾਲ ਰੈਗੂਲਰ ਕੀਤਾ ਜਾਵੇ, ਜਿੰਨਾਂ ਚਿਰ ਦਿਹਾੜੀਦਾਰ/ਠੇਕੇ ਤੇ ਰੱਖੇ ਵਰਕਰ ਰੈਗੂਲਰ ਨਹੀਂ ਹੁੰਦੇ ਉੰਨਾ ਚਿਰ ਇਹਨਾਂ ਨੂੰ ਘੱਟੋ-ਘੱਟ ਜੀਵਨ ਯੋਗ ਉਜਰਤ ਭਾਵ 21000 ਰੁਪਏ ਮਹੀਨਾ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ, ਨਵੀਂ ਪੈਨਸ਼ਨ ਵਾਲੇ ਰੈਗੂਲਰ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੰਮ ਵਾਲੇ ਔਜ਼ਾਰ, ਕਾਮਿਆਂ ਲਈ ਵਰਦੀਆਂ, ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਜਾਵੇ । ਇਸ ਮੋਕੇ ਬਲਵਿੰਦਰ ਸਿੰਘ, ਨਰਿੰਦਰ ਸਿੰਘ, ਤਰਸੇਮ ਲਾਲ, ਕਮਲਾ, ਪਾਸ਼ੋ, ਰੂਪ ਬਸੰਤ, ਕੁਲਵੰਤ ਸਿੰਘ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!